ਗਰਮੀਆਂ ਦੀਆਂ ਛੁੱਟੀਆਂ ਵਿਚ ਇਸ ਵਾਰ ਜੇ ਤੁਸੀਂ ਦੇਸ਼ ਤੋਂ ਬਾਹਰ ਕਿਸੇ ਅਜਿਹੀ ਥਾਂ 'ਤੇ ਘੁੰਮਣ-ਫਿਰਨ ਦਾ ਮਨ ਬਣਾ ਰਹੇ ਹੋ, ਜਿਥੇ ਕੁਦਰਤੀ ਖੂਬਸੂਰਤੀ, ਬੀਚਸ ਅਤੇ ਖੁਸ਼ਨੁਮਾ ਮਾਹੌਲ ਦੇ ਨਜ਼ਾਰੇ ਦੇਖਣ ਨੂੰ ਮਿਲਣ ਤਾਂ ਫਿਜੀ ਵਿਕੇਸ਼ਨਸ ਲਈ ਬੈਸਟ ਪਲੇਸ ਹੋ ਸਕਦੀ ਹੈ।
ਫਿਜੀ ਦੱਖਣੀ ਪ੍ਰਸ਼ਾਂਤ ਵਿਚ ਵਸਿਆ ਇਕ ਅਜਿਹਾ ਦੇਸ਼ ਜੋ 300 ਤੋਂ ਵੱਧ ਟਾਪੂਆਂ ਨਾਲ ਮਿਲ ਕੇ ਬਣਿਆ ਇਕ ਟਾਪੂ ਹੈ। ਇਹ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਕੁਝ ਹੀ ਦੂਰੀ 'ਤੇ ਸਥਿਤ ਹੈ। ਫਿਜ਼ੀ ਦੇ ਦੋ ਵੱਡੇ ਆਈਲੈਂਡ ਵਿਤੀ ਲੇਵੁ ਅਤੇ ਵਨੁਆ ਲੇਵੁ ਵਿਚ ਹੀ ਇਸ ਦੇਸ਼ ਦੀ 87 ਫੀਸਦੀ ਆਬਾਦੀ ਰਹਿੰਦੀ ਹੈ, ਜਦੋਂਕਿ 106 ਆਈਲੈਂਡ ਅਜਿਹੇ ਹਨ, ਜੋ ਪੂਰੀ ਤਰ੍ਹਾਂ ਸੁੰਨਸਾਨ ਹਨ। ਫਿਜ਼ੀ ਦੀ ਰਾਜਧਾਨੀ ਸੁਵਾ ਵੀ ਵਿਤੀ ਲੇਵੁ 'ਤੇ ਹੀ ਹੈ। ਇਸ ਤੋਂ ਇਲਾਵਾ ਇਥੇ 500 ਤੋਂ ਵੱਧ ਟਾਪੂ ਵੀ ਹਨ। ਇਥੇ ਰਹਿਣ ਵਾਲੇ ਲੋਕਲ ਲੋਕ ਬਹੁਤ ਹੀ ਖੁਸ਼ ਮਿਜਾਜ਼ ਅਤੇ ਦੋਸਤਾਨਾ ਸੁਭਾਅ ਦੇ ਹਨ। ਉਂਝ ਤਾਂ ਫਿਜੀ ਦੀ ਮੁੱਖ ਭਾਸ਼ਾ ਅੰਗਰੇਜ਼ੀ ਹੈ ਪਰ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਉਥੇ ਹਿੰਦੀ ਅਤੇ ਉਰਦੂ ਵੀ ਵੱਡੀ ਗਿਣਤੀ ਵਿਚ ਬੋਲੀ ਜਾਂਦੀ ਹੈ। ਇਥੋਂ ਦੀ ਕਰੰਸੀ ਫਿਜੀਅਨ ਡਾਲਰ ਹੈ। ਫਿਜੀ ਦਾ ਇਕ ਡਾਲਰ ਭਾਰਤ ਦੇ ਲਗਭਗ 31 ਰੁਪਏ ਦੇ ਬਰਾਬਰ ਹੈ।
ਚਿੱਟੀ ਚਮਕਦੀ ਰੇਤ ਵਾਲੇ ਸਮੁੰਦਰੀ ਤਟਾਂ ਅਤੇ ਸ਼ੀਸ਼ੇ ਵਾਂਗ ਸਾਫ-ਸੁਥਰੇ ਸਮੁੰਦਰੀ ਪਾਣੀ ਦੇ ਖੂਬਸੂਰਤ ਨਜ਼ਾਰਿਆਂ ਨਾਲ ਭਰੀਆਂ ਇਹ ਥਾਵਾਂ ਡਾਈਵਰਸ, ਹਨੀਮੂਨ ਕਪਲਸ ਅਤੇ ਫੈਮਿਲੀ ਦੇ ਘੁੰਮਣ-ਫਿਰਨ ਲਈ ਆਦਰਸ਼ ਹੈ। ਉਂਝ ਤੁਹਾਨੂੰ ਦੱਸ ਦੇਈਏ ਕਿ ਫਿਜੀ ਜਾਣ ਵਾਲਿਆਂ ਲਈ ਭਾਰਤ ਤੋਂ ਕੋਈ ਸਿੱਧੀ ਉਡਾਣ ਨਹੀਂ ਹੈ ਪਰ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ ਅਤੇ ਜਪਾਨ ਲਈ ਫਿਜ਼ੀ ਤੋਂ ਸਿੱਧੀਆਂ ਉਡਾਣਾਂ ਹਨ। ਤੁਸੀਂ ਲਾਸ ਏਂਜਲਸ, ਹੋਨੋਲੂਲੂ ਅਤੇ ਸਿਡਨੀ ਤੋਂ ਫਿਜੀ ਏਅਰਵੇਜ਼ ਦੀ ਸਿੱਧੀ ਉਡਾਣ ਲੈ ਸਕਦੇ ਹੋ। ਨਾਡੀ ਫਿਜੀ ਦਾ ਸਭ ਤੋਂ ਮਸ਼ਹੂਰ ਕੌਮਾਂਤਰੀ ਹਵਾਈ ਅੱਡਾ ਹੈ।
ਫਿਜੀ ਲਗਜ਼ਰੀ ਪ੍ਰਾਈਵੇਟ-ਆਈਲੈਂਡਸ, ਇਨਕਲੂਸਿਵ ਰਿਜ਼ਾਰਟਸ, ਸਪਾ, ਖਾਣ-ਪੀਣ, ਕੁਦਰਤੀ ਥਾਵਾਂ, ਬਲੂ ਲੈਗੂਨ, ਬੀਚਸ ਅਤੇ ਆਊਟਡੋਰ ਅਡਵੈਂਚਰਸ, ਸਾਫਟ ਕੋਰਲ ਡਾਈਵਿੰਗ ਲਈ ਦੁਨੀਆ ਭਰ ਵਿਚ ਪ੍ਰਸਿੱਧ ਹੈ। ਫਿਜੀ ਵਿਚ ਕਲਚਰ ਸੈਲੀਬ੍ਰੇਸ਼ਨ ਵੀ ਬਹੁਤ ਹੀ ਧੂਮਧਾਮ ਨਾਲ ਹੁੰਦਾ ਹੈ। ਇਥੇ ਘੁੰਮਣ-ਫਿਰਨ ਆਏ ਟੂਰਿਸਟਾਂ ਨੂੰ ਘਰ ਵਰਗਾ ਮਾਹੌਲ ਹੀ ਮਿਲਦਾ ਹੈ।
ਕੁਦਰਤ ਪ੍ਰੇਮੀਆਂ ਲਈ ਇਹ ਥਾਂ ਸਵਰਗ ਹੈ। ਕਪਲਸ ਲਈ ਵੀ ਇਹ ਥਾਂ ਬੈਸਟ ਹੈ, ਜਿਥੇ ਉਹ ਸ਼ਾਂਤੀ ਅਤੇ ਸਕੂਨ ਨਾਲ ਸਮੁੰਦਰ ਦੀ ਸੈਰ ਕਰ ਸਕਦੇ ਹਨ। ਸੈਲਾਨੀਆਂ ਲਈ ਯਸਾਵਾ ਸਮੂਹ ਦੇ ਦੀਪ ਆਕਰਸ਼ਣ ਦਾ ਮੁੱਖ ਕੇਂਦਰ ਹਨ। ਇਥੇ ਮਲੇਰੀਆ ਦਾ ਕੋਈ ਖਤਰਾ ਨਹੀਂ ਹੈ, ਨਾ ਹੀ ਖਤਰਨਾਕ ਜੀਵ-ਜੰਤੂਆਂ ਦਾ। ਕਿਸੇ ਲੈਗੂਨ ਦੇ ਕੰਢੇ ਬੈਠੇ ਤੁਸੀਂ ਸਮੁੰਦਰ ਵਿਚ ਡੁੱਬਦੇ ਸੂਰਜ ਦਾ ਸ਼ਾਨਦਾਰ ਨਜ਼ਾਰਾ ਦੇਖ ਸਕਦੇ ਹੋ।
ਦਿਮਾਗ ਨੂੰ ਕਰਨਾ ਹੈ ਤੇਜ਼ ਤਾਂ ਕਰੋ ਬੈਲੇ ਡਾਂਸ!
NEXT STORY